ਪੀ ਕੇ ਗੁੜ ਦੀ ਚਾਹ ਦੇ ਛੰਨੇ, ਆਉਂਦਾ ਸੁਰਗਾਂ ਜਿਹਾ ਸੁਆਦ !
Uttam Kheti Tea –ਉੱਤਮ ਖੇਤੀ ਕਰਾਏ ਯਾਦ-ਭਲਿਆਂ ਸਮਿਆਂ ਵਾਲਾ ਸਵਾਦ।
ਸਤਿ ਸ੍ਰੀ ਅਕਾਲ ਪੰਜਾਬ ਜੀ!
ਅੱਜ ਅਸੀਂ ਤੁਹਾਡੇ ਕੋਲ ਕੋਈ ਚਾਹ ਵੇਚਣ ਨਹੀਂ ਆਏ। ਅੱਜ ਅਸੀਂ ਤੁਹਾਡੇ ਨਾਲ ਇੱਕ ਸੁਪਨਾ ਸਾਂਝਾ ਕਰਨ ਆਏ ਹਾਂ।
ਇੱਕ ਸੁਪਨਾ, ਜੋ ਕਿਸੇ ਵੱਡੇ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਵਿੱਚ ਨਹੀਂ ਜੰਮਿਆ।
ਇੱਕ ਸੁਪਨਾ, ਜੋ ਕਿਸੇ ਕਰੋੜਾਂ ਦੇ ਵਿਗਿਆਪਨ ਬਜਟ ਨਾਲ ਨਹੀਂ ਬਣਿਆ।
ਇੱਕ ਸੁਪਨਾ, ਜੋ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਦੀ ਮਿੱਟੀ ਵਿੱਚ ਜੰਮਿਆ ਹੈ।
ਉੱਤਮ ਖੇਤੀ ਜ਼ਿੰਦਾਬਾਦ।
☕ ਆਪਣੇ ਘਰ ਲੈ ਜਾਓ ਭਲੇ ਸਮਿਆਂ ਦਾ ਸੁਆਦ
Friends,
We are not selling Uttam Kheti Tea. We are trying to build a thought, a mindset.
We want to prove that Punjab can not only be a consumer, but also a creator. We want that in the coming years, when people talk about World’s’s big brands, they say— “This brand is from Punjab.”
💖 That Punjab… 💖
🌸 Where the fragrant aroma of the morning chulha danced in the air, greeting the rising sun with love ❤️
👨👩👧👦 Where families sat together in warmth and joy, sipping tea and strengthening bonds over heartfelt conversations ☕
🌼 Where the fertile fields were blessed by Waheguru’s grace, and every relationship bloomed with the golden sweetness of trust & togetherness 🌾
ਸਵਾਲ ਇਹ ਨਹੀਂ ਕਿ “ਉੱਤਮ ਖੇਤੀ” ਚਾਹ ਵੇਚ ਸਕਦੀ ਹੈ ਜਾਂ ਨਹੀਂ।
ਸਵਾਲ ਇਹ ਹੈ ਕਿ ਕੀ ਪੰਜਾਬ ਆਪਣੇ ਇੱਕ ਬ੍ਰਾਂਡ ਨੂੰ ਦੁਨੀਆ ਦੇ ਨਕਸ਼ੇ ‘ਤੇ ਖੜ੍ਹਾ ਕਰ ਸਕਦਾ ਹੈ?
ਅੱਜ ਭਾਰਤ ਦੀਆਂ ਵੱਡੀਆਂ ਚਾਹ ਕੰਪਨੀਆਂ ਕੋਲ ਹਜ਼ਾਰਾਂ ਕਰੋੜ ਰੁਪਏ ਹਨ। ਟੀਵੀ ਵਿਗਿਆਪਨ ਹਨ। ਵੱਡੇ-ਵੱਡੇ ਸਿਤਾਰੇ ਹਨ। ਹਰ ਸ਼ਹਿਰ ਵਿੱਚ ਉਨ੍ਹਾਂ ਦੀ ਪਹੁੰਚ ਹੈ।
ਸਾਡੇ ਕੋਲ ਕੀ ਹੈ?
ਨਾ ਕੋਈ ਫ਼ਿਲਮੀ ਸਿਤਾਰਾ।
ਨਾ ਕੋਈ ਕਰੋੜਾਂ ਦਾ ਬਜਟ।
ਨਾ ਕੋਈ ਵੱਡੀ ਕਾਰਪੋਰੇਟ ਟੀਮ।
ਸਾਡੇ ਕੋਲ ਸਿਰਫ਼ ਇੱਕ ਵਿਸ਼ਵਾਸ ਹੈ।
ਕਿ ਜੇ ਪੰਜਾਬ ਆਪਣੇ ਲੋਕਾਂ ਨੂੰ ਸਹਾਰਾ ਦੇਵੇ, ਤਾਂ ਦੁਨੀਆ ਦੀ ਕੋਈ ਤਾਕਤ ਉਸ ਨੂੰ ਅੱਗੇ ਵੱਧਣ ਤੋਂ ਨਹੀਂ ਰੋਕ ਸਕਦੀ।
ਸਾਨੂੰ ਅੱਜ ਵੀ ਉਹ ਪੰਜਾਬ ਯਾਦ ਹੈ…
ਉੱਤਮ ਖੇਤੀ ਕਰਾਏ ਯਾਦ,
ਭਲਿਆਂ ਸਮਿਆਂ ਵਾਲਾ ਸਵਾਦ।
ਉਹ ਪੰਜਾਬ ਜਿੱਥੇ ਸਵੇਰੇ ਚੁੱਲ੍ਹੇ ਦੀ ਮਹਿਕ ਆਉਂਦੀ ਸੀ।
ਉਹ ਪੰਜਾਬ ਜਿੱਥੇ ਪਰਿਵਾਰ ਇੱਕਠੇ ਬੈਠ ਕੇ ਚਾਹ ਪੀਂਦੇ ਸਨ।
ਉਹ ਪੰਜਾਬ ਜਿੱਥੇ ਖੇਤਾਂ ਦੀ ਮਿੱਟੀ ਵਿੱਚ ਬਰਕਤ ਸੀ ਅਤੇ ਰਿਸ਼ਤਿਆਂ ਵਿੱਚ ਮਿੱਠਾਸ।
ਸਾਨੂੰ ਅੱਜ ਵੀ ਯਾਦ ਹੈ—
ਜਦੋਂ ਸੀ ਨੱਚਦੇ ਵਿੱਚ ਵਿਸਾਖੀ,
ਗਲ਼ ਵਿੱਚ ਢੋਲ, ਪੱਟਾਂ ਤੇ ਥਾਪੀ,
ਖੇਤੋਂ ਚੂਪ ਮਿੱਠੇ ਜਿਹੇ ਗੰਨੇ,
ਪੀ ਕੇ ਗੁੜ ਦੀ ਚਾਹ ਦੇ ਛੰਨੇ,
ਆਉਂਦਾ ਸੁਰਗਾਂ ਜਿਹਾ ਸੁਆਦ,
ਉੱਤਮ ਖੇਤੀ ਜ਼ਿੰਦਾਬਾਦ।
☕ ਆਪਣੇ ਘਰ ਲੈ ਜਾਓ ਭਲੇ ਸਮਿਆਂ ਦਾ ਸੁਆਦ
ਦੋਸਤੋ,
ਅਸੀਂ ਚਾਹ ਨਹੀਂ ਵੇਚ ਰਹੇ।
ਅਸੀਂ ਇੱਕ ਸੋਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਸਿਰਫ਼ ਖਪਤਕਾਰ ਨਹੀਂ, ਸਿਰਜਣਹਾਰ ਵੀ ਬਣ ਸਕਦਾ ਹੈ।
ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਜਦੋਂ ਭਾਰਤ ਦੇ ਵੱਡੇ ਬ੍ਰਾਂਡਾਂ ਦੀ ਗੱਲ ਹੋਵੇ, ਤਾਂ ਲੋਕ ਕਹਿਣ—
“ਇਹ ਬ੍ਰਾਂਡ ਪੰਜਾਬ ਦਾ ਹੈ।”
ਪਰ ਇਹ ਸਫ਼ਰ ਅਸੀਂ ਇਕੱਲੇ ਨਹੀਂ ਤੈਅ ਕਰ ਸਕਦੇ।
ਸਾਨੂੰ ਤੁਹਾਡੀ ਲੋੜ ਹੈ।
ਸਾਨੂੰ ਹਰ ਉਸ ਪੰਜਾਬੀ ਦੀ ਲੋੜ ਹੈ ਜੋ ਚਾਹੁੰਦਾ ਹੈ ਕਿ ਸਾਡੇ ਪਿੰਡਾਂ, ਕਸਬਿਆਂ ਅਤੇ ਕਿਸਾਨਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚੇ।
ਅੱਜ ਸਮਾਂ ਆ ਗਿਆ ਹੈ ਕਿ ਅਸੀਂ ਸਿਰਫ਼ ਦੂਜਿਆਂ ਦੇ ਬ੍ਰਾਂਡ ਨਾ ਖਰੀਦੀਏ, ਸਗੋਂ ਆਪਣੇ ਬ੍ਰਾਂਡ ਵੀ ਬਣਾਈਏ।
ਅੱਜ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਪੰਜਾਬ ਸਿਰਫ਼ ਖੇਤੀ ਨਹੀਂ ਕਰਦਾ, ਪੰਜਾਬ ਬ੍ਰਾਂਡ ਵੀ ਬਣਾਉਂਦਾ ਹੈ।
ਅੱਜ ਸਮਾਂ ਆ ਗਿਆ ਹੈ ਕਿ ਅਸੀਂ ਮਿਲ ਕੇ ਇੱਕ ਨਵਾਂ ਇਤਿਹਾਸ ਲਿਖੀਏ।
ਕੱਚੇ ਦੁੱਧ ਨਾਲ ਪਾਲੇ ਪੁੱਤਰਾ,
ਕਰ ਲੈ ਸ਼ੇਰਾਂ ਵਰਗਾ ਜਿਗਰਾ,
ਮੌਕਾ ਸਾਂਭਣ ਦਾ ਹੁਣ ਵੇਲ਼ਾ,
ਤੈਨੂੰ ਉਡੀਕੇ ਪਿਆ ਪੰਜਾਬ,
ਉੱਤਮ ਖੇਤੀ ਜ਼ਿੰਦਾਬਾਦ।
ਅਸੀਂ ਤੁਹਾਨੂੰ ਸਿਰਫ਼ ਇੱਕ ਕੱਪ ਚਾਹ ਲਈ ਨਹੀਂ ਬੁਲਾ ਰਹੇ।
ਅਸੀਂ ਤੁਹਾਨੂੰ ਇੱਕ ਅੰਦੋਲਨ ਦਾ ਹਿੱਸਾ ਬਣਨ ਲਈ ਬੁਲਾ ਰਹੇ ਹਾਂ।
ਆਓ ਮਿਲ ਕੇ “ਉੱਤਮ ਖੇਤੀ” ਨੂੰ ਰਈਆ ਤੋਂ ਪੰਜਾਬ, ਪੰਜਾਬ ਤੋਂ ਭਾਰਤ ਅਤੇ ਭਾਰਤ ਤੋਂ ਦੁਨੀਆ ਤੱਕ ਲੈ ਕੇ ਚੱਲੀਏ।
ਜੇ ਤੁਸੀਂ ਸਾਡੀ ਚਾਹ ਪੀ ਚੁੱਕੇ ਹੋ, ਤਾਂ ਆਪਣੇ ਦੋਸਤਾਂ ਨੂੰ ਦੱਸੋ।
ਜੇ ਤੁਹਾਨੂੰ ਇਸ ਦਾ ਸੁਆਦ ਚੰਗਾ ਲੱਗਿਆ ਹੈ, ਤਾਂ ਆਪਣੇ ਪਰਿਵਾਰ ਨਾਲ ਸਾਂਝਾ ਕਰੋ।
ਜੇ ਤੁਸੀਂ ਪੰਜਾਬ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੇ ਹੋ, ਤਾਂ ਇਸ ਮੁਹਿੰਮ ਦਾ ਹਿੱਸਾ ਬਣੋ।
ਕਿਉਂਕਿ ਇੱਕ ਬ੍ਰਾਂਡ ਸਿਰਫ਼ ਕੰਪਨੀ ਨਹੀਂ ਬਣਾਉਂਦੀ।
ਇੱਕ ਬ੍ਰਾਂਡ ਲੋਕ ਬਣਾਉਂਦੇ ਹਨ।
ਅਤੇ ਸਾਨੂੰ ਵਿਸ਼ਵਾਸ ਹੈ ਕਿ ਪੰਜਾਬ ਮਿਲ ਕੇ “ਉੱਤਮ ਖੇਤੀ” ਨੂੰ ਦੁਨੀਆ ਦਾ ਬ੍ਰਾਂਡ ਬਣਾ ਸਕਦਾ ਹੈ।
ਉੱਤਮ ਖੇਤੀ ਕਰਾਏ ਯਾਦ,
ਭਲਿਆਂ ਸਮਿਆਂ ਵਾਲਾ ਸਵਾਦ।
🌟 ਉੱਤਮ ਖੇਤੀ ਕਰਾਏ ਯਾਦ 🌟
💛 ਭਲਿਆਂ ਸਮਿਆਂ ਵਾਲਾ ਸੁਆਦ ☕
🌍 ਰਈਆ ਦੇ ਇੱਕ ਛੋਟੇ ਜਿਹੇ ਸੁਪਨੇ ਨੂੰ ਪੰਜਾਬ ਤੋਂ ਭਾਰਤ ਅਤੇ ਭਾਰਤ ਤੋਂ ਦੁਨੀਆ ਤੱਕ ਲਿਜਾਣ ਲਈ ਤੁਹਾਡੇ ਸਾਥ ਦੀ ਲੋੜ ਹੈ।
We need your support to take this small dream of Rayya
from Punjab → India → The World 🌍
💪 ਪੰਜਾਬ ਦੇ ਇਸ ਆਪਣੇ ਬ੍ਰਾਂਡ ਦਾ ਹਿੱਸਾ ਬਣੋ।
Become Part of Punjab’s Own Brand!
☕ ਆਪਣੇ ਘਰ ਲੈ ਜਾਓ ਭਲੇ ਸਮਿਆਂ ਦਾ ਸੁਆਦ
( Click above ਉੱਤੇ ਕਲਿੱਕ ਕਰੋ )
Take Home the Taste of Good Times ❤️
